206 Views

ਜੇਕਰ ਦੇਖਿਆ ਜਾਵੇਂ ਤਾਂ ਅੱਜ ਦੇ ਸਮੇਂ ਵਿੱਚ ਡਾਕਟਰੀ ਵਿਗਿਆਨ ਅਤੇ ਤਕਨਾਲੋਜੀ ਇੰਨੀ ਜ਼ਿਆਦਾ ਵਿਕਸਤ ਹੋ ਗਈ ਹੈ, ਕਿ ਇਸਨੂੰ ਦੇਖਦੇ ਹੋਏ ਅੱਜ ਲੋਕ ਆਪਣੇ ਚਿਹਰੇ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਨੂੰ ਸਰਜਰੀ ਦੀ ਮਦਦ ਨਾਲ ਠੀਕ ਕਰ ਸਕਦੇ ਹਨ। ਚਿਹਰੇ ਨਾਲ ਜੁੜੀ ਸਰਜਰੀ ਬਾਰੇ ਤੁਸੀਂ ਇਨ੍ਹਾਂ ਸਰਜਰੀਆਂ ਦੀ ਸੂਚੀ ਵਿੱਚ ਕਈ ਵਾਰ ਸੁਣਿਆ ਅਤੇ ਕਈ ਲੋਕਾਂ ਨੂੰ ਇਹ ਕਰਵਾਉਂਦੇ ਹੋਏ ਵੀ ਦੇਖਿਆ ਹੋਵੇਗਾ। ਪਰ ਤੁਸੀਂ ਅਜਿਹੀ ਹੀ ਇੱਕ ਸਰਜਰੀ ਬਾਰੇ ਜਾਣਦੇ ਹੋਂ ਜਿਹੜੀ ਕਿ ਅੱਖਾਂ ਲਈ ਵੀ ਕੀਤੀ ਜਾਂਦੀ ਹੋਵੇ ? ਹਾਂ ਤੁਸੀਂ ਇਸ ਸਰਜਰੀ ਨੂੰ ਪਲਕਾਂ ਦੀ ਲਿਫਟ ਸਰਜਰੀ ਜਾਂ ਬਲੇਫਾਰੋਪਲਾਸਟੀ ਵੀ ਕਹਿ ਸਕਦੇ ਹੋਂ।
ਦਰਅਸਲ ਬਲੇਫਾਰੋਪਲਾਸਟੀ ਨੂੰ ਇੱਕ ਤਰ੍ਹਾਂ ਦੀ ਸਰਜੀਕਲ ਪ੍ਰਕਿਰਿਆ ਵੀ ਕਿਹਾ ਜਾਂਦਾ ਹੈ। ਜਿਹੜੀ ਕਿ ਤੁਹਾਡੀਆਂ ਪਲਕਾਂ ਦੀ ਦਿੱਖ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੀ ਹੈ। ਇਹ ਆਮ ਤੌਰ ਤੇ ਤੁਹਾਡੀਆਂ ਹੇਠਾਂ ਦੀਆਂ ਪਲਕਾਂ ਤੋਂ ਥੱਕੀਆਂ ਅੱਖਾਂ ਦੀ ਦਿੱਖ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਇਹ ਤੁਹਾਡੀ ਉੱਪਰਲੀਆਂ ਪਲਕਾਂ ਤੋਂ ਝੁਕੀ ਹੋਈ ਚਮੜੀ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ।
ਬਲੇਫਾਰੋਪਲਾਸਟੀ ਸਰਜਰੀ ਕਿ ਹੁੰਦੀ ਹੈ।
ਬਲੈਫਾਰੋਪਲਾਸਟੀ, ਜਾਂ ਪਲਕਾਂ ਦੀ ਸਰਜਰੀ, ਆਮ ਤੌਰ ਤੇ ਤੁਹਾਡੀਆਂ ਅੱਖਾਂ ਦੇ ਆਲੇ ਦੁਆਲੇ ਦੇ ਖੇਤਰ ਦੀ ਦਿੱਖ ਵਿੱਚ ਸੁਧਾਰ ਕਰ ਸਕਦੀ ਹੈ। ਤੇ ਇਸਨੂੰ ਇੱਕ ਕਾਸਮੈਟਿਕ ਸਰਜਰੀ ਕਿਹਾ ਜਾਂਦਾ ਹੈ। ਇਸ ਸਰਜਰੀ ਦੀ ਮਦਦ ਨਾਲ ਅੱਖਾਂ ਦੀ ਸ਼ਕਲ ਵਿੱਚ ਸੁਧਾਰ ਕੀਤਾ ਜਾਂਦਾ ਹੈ, ਅਤੇ ਉਸਤੋਂ ਬਾਅਦ ਫਿਰ ਪਲਕਾਂ ਤੰਗ ਦਿਖਾਈ ਦੇਣ ਲੱਗ ਪੈਂਦੀਆਂ ਹਨ। ਇਹ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਪਲਕਾਂ ਦੀ ਢਿੱਲੀ ਚਮੜੀ ਨੂੰ ਇੱਕ ਮਸ਼ੀਨ ਦੁਆਰਾ ਹਟਾਇਆ ਜਾਂਦਾ ਹੈ। ਇਸ ਸਰਜਰੀ ਦੇ ਦੌਰਾਨ ਸਿਰਫ਼ 15 ਮਿੰਟ ਤੱਕ ਦਾ ਸਮਾਂ ਲੱਗਦਾ ਹੈ। ਅਤੇ ਇਸ ਸਰਜਰੀ ਤੋਂ ਬਾਅਦ ਤੁਹਾਨੂੰ ਹੌਸਪੀਟਲ ਵਿੱਚ ਦਾਖਲ ਹੋਣ ਦੀ ਲੋੜ ਵੀ ਨਹੀਂ ਹੁੰਦੀ। ਜਾਣਦੇ ਹਾਂ ਕਿ ਬਲੇਫਾਰੋਪਲਾਸਟੀ ਨੂੰ ਤੁਸੀਂ ਕਿਹੜੀ ਸਤਿਥੀ ਵਿੱਚ ਕਰਵਾ ਸਕਦੇ ਹੋਂ।
ਕਿਹੜੀਆਂ ਸਥਿਤੀਆਂ ਵਿੱਚ ਬਲੇਫਾਰੋਪਲਾਸਟੀ ਦੀ ਸਰਜਰੀ ਕੀਤੀ ਜਾਣੀ ਚਾਹੀਦੀ ਹੈ?
ਬਲੇਫਾਰੋਪਲਾਸਟੀ ਸਰਜਰੀ ਦੀ ਲੋੜ, ਜਿਹਨਾਂ ਦੀ ਉੱਮਰ ਵੱਧਣ ਦਾ ਸੰਕੇਤ ਜਾਂ ਫਿਰ ਉਹ ਲੋਕ ਜਿਹੜੇ ਆਪਣੀ ਅੱਖਾਂ ਦੇ ਆਲੇ ਦੁਆਲੇ ਦੀ ਢਿੱਲੀ ਚਮੜੀ ਨੂੰ ਛੁਪਾਉਣਾ ਚਾਹੁੰਦੇ ਹਨ ਅਕਸਰ ਇਹ ਸਰਜਰੀ ਉਹਨਾਂ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ। ਇਸਦੇ ਕੁੱਝ ਆਮ ਲੱਛਣਾਂ ਬਾਰੇ ਜਾਣਦੇ ਹਾਂ ਜੋਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਮਰੀਜ਼ ਇਸ ਸਰਜਰੀ ਤੋਂ ਗੁਜ਼ਰ ਸਕਦਾ ਹੈ। ਜਿਵੇਂ ਕਿ,
ਵਿਅਕਤੀ ਦੀਆਂ ਉੱਪਰਲੀਆਂ ਪਲਕਾਂ ਦੀ ਝੁਕਣ ਦੀ ਸਥਿਤੀ ਜਾਂ ਫਿਰ ਪਲਕਾਂ ਦੇ ਝੁਕਣ ਨਾਲ ਇਸ ਸਰਜਰੀ ਨੂੰ ਕਰਵਾਇਆ ਜਾਂਦਾ ਹੈ।
ਕਈ ਲੋਕਾਂ ਦੀਆਂ ਪਲਕਾਂ ਝੁਕੀਆਂ ਹੁੰਦੀਆਂ ਹਨ, ਜਿਹਨਾਂ ਨਾਲ ਉਹਨਾਂ ਨੂੰ ਦੇਖਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਸ ਸਥਿਤੀ ਵਿੱਚ ਬਲੇਫਾਰੋਪਲਾਸਟੀ ਦੀ ਸਰਜਰੀ ਨੂੰ ਕਰਵਾ ਸਕਦੇ ਹਨ।
ਵਾਧੂ ਚਮੜੀ ਕਾਰਨ ਲੋਕਾਂ ਨੂੰ ਪਲਕਾਂ ਦੇ ਆਲੇ-ਦੁਆਲੇ ਦੇ ਹਿੱਸੇ ‘ਤੇ ਮੇਕਅੱਪ ਨੂੰ ਲਗਾਉਣਾ ਬਹੁਤ ਜਿਆਦਾ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਉਹ ਲੋਕ ਪਲਕਾਂ ਨੂੰ ਉੱਪਰ ਚੁੱਕਣ ਦੀ ਸਰਜਰੀ ਨੂੰ ਚੁਣ ਸਕਦੇ ਹਨ।
ਬਲੇਫਾਰੋਪਲਾਸਟੀ ਸਰਜਰੀ ਦੇ ਫਾਇਦੇ
ਬਲੇਫਾਰੋਪਲਾਸਟੀ ਸਰਜਰੀ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ ਜਿਵੇਂ ਕਿ,
ਬਲੇਫਾਰੋਪਲਾਸਟੀ ਸਰਜਰੀ ਅੱਖਾਂ ਦੀ ਦਿੱਖ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
ਇਸਦੇ ਨਾਲ ਅੱਖਾਂ ਹੋਰ ਖੁੱਲ੍ਹੀਆਂ ਅਤੇ ਚਮਕਦਾਰ ਦਿਖਾਈ ਦਿੰਦੀਆਂ ਹਨ।
ਇਹ ਉਮਰ ਵਧਣ ਕਾਰਨ ਢਿੱਲੀ ਚਮੜੀ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
ਅੱਖਾਂ ਦੀ ਸੋਜ ਨੂੰ ਘਟਾਉਂਦੀ ਹੈ।
ਅੱਖਾਂ ਦੇ ਹੇਠਾਂ ਵਾਧੂ ਚਮੜੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਠੀਕ ਕਰਦੀ ਹੈ।
ਜੇਕਰ ਤੁਹਾਡੀ ਪਲਕਾਂ ਦੀ ਚਮੜੀ ਢਿੱਲੀ ਹੈ, ਤਾਂ ਤੁਸੀਂ ਇਸਦੀ ਸਰਜਰੀ ਤੋਂ ਬਾਅਦ 10-15 ਸਾਲ ਛੋਟੇ ਦਿਖਾਈ ਦੇਵੋਗੇ।
ਬਲੇਫਾਰੋਪਲਾਸਟੀ ਸਰਜਰੀ ਕਿੰਨੀ ਦਰਦਨਾਕ ਹੁੰਦੀ ਹੈ?
ਇਹਨੂੰ ਸਭ ਤੋਂ ਘੱਟ ਦਰਦਨਾਕ ਕਾਸਮੈਟਿਕ ਪ੍ਰਕਿਰਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲਾਂਕਿ ਸਰਜਰੀ ਵਾਲੇ ਦਿਨ ਥੋੜ੍ਹੀ ਜਿਹੀ ਤੁਹਾਨੂੰ ਬੇਅਰਾਮੀ ਮਹਿਸੂਸ ਹੋ ਸਕਦੀ ਹੈ। ਪਰ ਜਲਦੀ ਹੀ ਤੁਸੀਂ ਠੀਕ ਮਹਿਸੂਸ ਕਰੋਂਗੇ।
ਬਲੇਫਾਰੋਪਲਾਸਟੀ ਸਰਜਰੀ ਕਰਵਾਉਣ ਦੀ ਸਭ ਤੋਂ ਵਧੀਆ ਉਮਰ ਕਿਹੜੀ ਹੈ?
ਬਲੇਫਾਰੋਪਲਾਸਟੀ ਸਰਜਰੀ ਨੂੰ 18 ਸਾਲ ਤੋਂ ਵੱਧ ਉੱਮਰ ਵਾਲਾ ਕੋਈ ਵੀ ਵਿਅਕਤੀ ਇਸ ਨੂੰ ਕਰਵਾ ਸਕਦਾ ਹੈ। 30 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਿਹਤਮੰਦ ਵਿਅਕਤੀ ਸਭ ਤੋਂ ਵਧੀਆ ਉਮੀਦਵਾਰ ਹੁੰਦੇ ਹਨ। ਪਰ ਬਲੇਫਾਰੋਪਲਾਸਟੀ ਸਰਜਰੀ ਕਰਵਾਉਣ ਵਾਲੇ ਜ਼ਿਆਦਾਤਰ ਲੋਕ ਅਮੈਰੀਕਨ ਸੋਸਾਇਟੀ ਆਫ਼ ਪਲਾਸਟਿਕ ਸਰਜਨ ਦੇ ਮੁਤਾਬਕ 40 ਸਾਲ ਤੋਂ ਵੱਧ ਉਮਰ ਦੇ ਹੀ ਹੁੰਦੇ ਹਨ।
ਸਿੱਟਾ : ਆਮ ਤੌਰ ਤੇ ਬਲੇਫਾਰੋਪਲਾਸਟੀ ਸਰਜਰੀ ਤੁਹਾਡੀ ਅੱਖਾਂ ਦੀਆਂ ਪਲਕਾਂ ਦੀ ਦਿੱਖ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਸਰਜਰੀ ਤੋਂ ਬਾਅਦ ਅੱਖਾਂ ਹੋਰ ਖੁੱਲ੍ਹੀਆਂ ਅਤੇ ਚਮਕਦਾਰ ਹੋ ਜਾਂਦੀਆਂ ਹਨ, ਤੁਸੀਂ 10-15 ਸਾਲ ਛੋਟੇ ਦਿਖਾਈ ਦੇਵੋਗੇ ਅਤੇ ਇਹ ਵਾਧੂ ਚਮੜੀ ਨੂੰ ਘਟਾਉਣ ਵਿੱਚ ਮਦ ਕਰਦੀ ਹੈ।
ਜੇਕਰ ਤੁਹਾਨੂੰ ਵੀ ਅੱਖਾਂ ਦੇ ਪਲਕਾਂ ਦੀ ਸਮੱਸਿਆ ਬਣ ਗਈ ਹੈ, ਤੇ ਤੁਸੀਂ ਬਲੇਫਾਰੋਪਲਾਸਟੀ ਸਰਜਰੀ ਨੂੰ ਕਰਵਾਉਣਾ ਚਾਉਦੇ ਹੋਂ, ਤੁਸੀਂ ਇਸਦਾ ਸਹੀ ਇਲਾਜ ਲੱਭ ਰਹੇ ਹੋਂ, ਤਾਂ ਤੁਸੀਂ ਅੱਜ ਹੀ ਮਿੱਤਰਾ ਆਈ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ, ਅਤੇ ਇਲਾਜ਼ ਇਸਦੇ ਮਾਹਿਰਾਂ ਤੋਂ ਕਰਵਾ ਸਕਦੇ ਹੋਂ।