Skip to the content
Open Hours: Mon–Sat: 9:30am–6pm | Sun: 9:30am–2pm
mitraeyehospital@gmail.com
9501116997
Mitra eye hospital laser eye surgery and ophthalmology services.Mitraeyehospital
  • About Us
    • Vision & Mission
    • Technology
    • Dr. Akshay Mitra
    • Dr. Harinder Mitra
  • Services
    • Wavelight Plus InnovEyes
    • Blade Free Cataract Surgery
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management
    • Keratoconus
    • Eye Strain
    • Eye Trauma
    • Refractive Eye surgery
    • General Eye Examination
    • Paediatric Eye Care
    • Amblyopia
    • Retinal Detachment
    • Diabetic Retinopathy
    • Red Eyes
    • Floaters
    • Night Blindness
    • Automated Robotic Cataract Surgery
    • Lasik Surgery in Ludhiana
    • Blade Free Cataract Surgery in Ludhiana
  • Gallery
  • Videos
  • Book An Appointment

ਬੁਢਾਪੇ ਤੱਕ ਕਮਜ਼ੋਰ ਨਹੀਂ ਹੋਣਗੀਆਂ ਅੱਖਾਂ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕਰ ਦਿਓ ਇਹ 6 ਕੰਮ

Home   : :  eye care  : :  ਬੁਢਾਪੇ ਤੱਕ ਕਮਜ਼ੋਰ ਨਹੀਂ ਹੋਣਗੀਆਂ ਅੱਖਾਂ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕਰ ਦਿਓ ਇਹ 6 ਕੰਮ
  • About Us
    • Vision & Mission
    • Technology
    • Dr. Akshay Mitra
    • Dr. Harinder Mitra
  • Services
    • Wavelight Plus InnovEyes
    • Blade Free Cataract Surgery
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management
    • Keratoconus
    • Eye Strain
    • Eye Trauma
    • Refractive Eye surgery
    • General Eye Examination
    • Paediatric Eye Care
    • Amblyopia
    • Retinal Detachment
    • Diabetic Retinopathy
    • Red Eyes
    • Floaters
    • Night Blindness
    • Automated Robotic Cataract Surgery
    • Lasik Surgery in Ludhiana
    • Blade Free Cataract Surgery in Ludhiana
  • Gallery
  • Videos
  • Book An Appointment
Advanced elderly eye care and cataract surgery at Mitra Eye Hospital and Laser Centre.
Compassionate elderly eye treatment for cataracts at Mitra Eye Hospital.
Categories
eye care

ਬੁਢਾਪੇ ਤੱਕ ਕਮਜ਼ੋਰ ਨਹੀਂ ਹੋਣਗੀਆਂ ਅੱਖਾਂ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕਰ ਦਿਓ ਇਹ 6 ਕੰਮ

    July 8, 2025 1687 Views

ਬੁਢਾਪਾ ਕੁਦਰਤ ਦਾ ਨਿਯਮ ਹੈ। ਜਿਵੇਂ -ਜਿਵੇਂ ਤੁਹਾਡੀ ਉੱਮਰ ਵਧਦੀ ਹੈ, ਸਰੀਰ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ, ਖ਼ਾਸ ਕਰਕੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜ਼ਿਆਦਾਤਰ ਸਕ੍ਰੀਨ ‘ਤੇ ਲੰਬਾ ਸਮਾਂ ਬਿਤਾਉਂਦੇ ਹਨ। ਜਿਸਦੇ ਕਾਰਣ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ ਅਤੇ ਅੱਖਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾਤਰ ਅੱਖਾਂ ਦੀਆਂ ਸਮੱਸਿਆਵਾਂ ਸਕ੍ਰੀਨ ‘ਤੇ ਸਮਾਂ ਬਿਤਾਉਣਾ, ਪੌਸ਼ਟਿਕ ਤੱਤਾਂ ਦੀ ਘਾਟ, ਮਾੜੀ ਜੀਵਨ ਸ਼ੈਲੀ ਅਤੇ ਘੱਟ ਰੋਸ਼ਨੀ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਆਦਿ ਦੇ ਕਾਰਣ ਹੁੰਦੀਆਂ ਹਨ। 

ਹਾਲਾਂਕਿ ਜੇਕਰ ਵਿਅਕਤੀ 30 ਸਾਲ ਦੀ ਉਮਰ ਤੋਂ ਬਾਅਦ ਆਪਣੀਆਂ ਅੱਖਾਂ ਦੀ ਦੇਖਭਾਲ ਨਹੀਂ ਕਰਦਾ, ਤਾਂ ਉਸਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੀ ਅਤੇ ਭਵਿੱਖ ਵਿੱਚ ਉਸਦੀਆਂ ਅੱਖਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਆਓ ਇਸ ਲੇਖ ਦੁਆਰਾ ਜਾਣਕਾਰੀ ਲੈਂਦੇ ਹਾਂ ਕਿ 30 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ।  

ਅੱਖਾਂ ਨੂੰ ਸਿਹਤਮੰਦ ਰੱਖਣ ਲਈ 6 ਤਰੀਕੇ 

  1. ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਓ 

ਵਿਅਕਤੀ ਨੂੰ 30 ਸਾਲ ਦੀ ਉਮਰ ਤੋਂ ਬਾਅਦ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਬਣਾਈ ਰੱਖਣ  ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਇਸ ਦੌਰਾਨ ਵਿਅਕਤੀ ਨੂੰ ਫ਼ਲ, ਸਬਜ਼ੀਆਂ ਅਤੇ ਓਮੇਗਾ-3 ਫੈਟੀ ਐਸਿਡ ਦੇ ਨਾਲ ਭਰਪੂਰ ਸੰਤੁਲਿਤ ਖ਼ੁਰਾਖਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਨਿਯਮਿਤ ਤੌਰ ‘ਤੇ ਕਸਰਤ ਅਤੇ ਸੈਰ ਵੀ ਕਰ ਸਕਦੇ ਹੋਂ। 

  1. ਐਨਕਾਂ ਦੀ ਵਰਤੋਂ ਕਰੋ

ਆਮ ਤੋਰ ਤੇ ਅੱਖਾਂ ਦੀਆਂ ਸਮੱਸਿਆਵਾਂ ਜ਼ਿਆਦਾਤਰ ਇਹਨਾਂ ਦੀ ਦੇਖਭਾਲ ਨਾ ਕਰਨ ਤੇ ਹੁੰਦੀ ਹੈ। ਆਪਣੀਆਂ ਅੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਇਹਨਾਂ ਨੂੰ ਸਿਹਤਮੰਦ ਰੱਖਣ ਦੇ ਲਈ ਤੁਸੀਂ ਐਨਕਾਂ ਦੀ ਵਰਤੋਂ ਕਰ ਸਕਦੇ ਹੋਂ। ਅੱਖਾਂ ਨੂੰ ਧੂਲ ਮਿੱਟੀ ਅਤੇ ਹਵਾ ਵਿੱਚ ਮੌਜੂਦ ਹਾਨੀਕਾਰਕ ਕਣਾਂ ਤੋਂ ਬਚਾਉਣ ਲਈ ਐਨਕਾਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਜਦੋਂ ਵੀ ਤੁਸੀਂ ਧੁੱਪ ਵਿੱਚੋਂ ਬਾਹਰ ਨਿਕਲਦੇ ਹੋਂ, ਤਾਂ ਤੁਹਾਨੂੰ ਯੂਵੀ ਸੁਰੱਖਿਅਤ ਐਨਕਾਂ ਨੂੰ ਪਾਉਣਾ ਚਾਹੀਦਾ ਹੈ। ਇਸਤੋਂ ਇਲਾਵਾ ਤੁਹਾਨੂੰ ਸਕ੍ਰੀਨ ਸਮੇਂ ਦੇ ਦੌਰਾਨ ਚੰਗੀ ਕੁਆਲਿਟੀ ਦੀਆਂ ਐਨਕਾਂ ਨੂੰ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਬਿਲਕੁਲ ਵੀ ਕਮਜ਼ੋਰ ਨਹੀਂ ਹੋਵੇਗੀ 

  1. ਤੁਸੀਂ 20-20-20 ਨਿਯਮ ਦੀ ਪਾਲਣਾ ਕਰੋ
See also  Why should you live a healthy lifestyle? How does it benefit eye health?

ਅੱਜ ਦੇ ਸਮੇਂ ਵਿੱਚ ਸਾਰੀਆਂ ਚੀਜਾਂ ਇਲੈਕਟ੍ਰਾਨਿਕ ਹੋ ਗਈਆਂ ਹਨ, ਤੇ ਜ਼ਿਆਦਾਤਰ ਲੋਕ ਆਪਣਾ ਸਾਰਾ ਸਮਾਂ ਇਹਨਾਂ ਇਲੈਕਟ੍ਰਾਨਿਕ ਚੀਜਾਂ ਦੇ ਉੱਪਰ ਹੀ ਬਿਤਾਉਂਦੇ ਹਨ, ਜਿਵੇਂ ਕਿ ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਫੋਨ ਆਦਿ। ਇਸਦੇ ਨਾਲ ਹੀ ਇਹ ਕੰਮ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ। ਤੁਹਾਨੂੰ ਦੱਸ ਦਈਏ ਕਿ ਅਜਿਹੀ ਸਥਿਤੀ ਵਿੱਚ, ਅੱਖਾਂ ਇਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਇਸਦੇ ਨਾਲ ਹੀ ਨੀਲੀ ਰੋਸ਼ਨੀ ਤੋਂ ਆਪਣਾ ਬਚਾਵ ਕਰਨ ਦੇ ਲਈ ਤੁਸੀਂ ਹਰ 20 ਮਿੰਟਾਂ ਵਿੱਚ, 20 ਫੁੱਟ ਦੂਰ ਕਿਸੇ ਵੀ ਚੀਜ ਨੂੰ ਦੇਖਣ ਦੇ ਲਈ ਘਟੋ ਘੱਟ 20 ਸਕਿੰਟ ਦਾ ਬ੍ਰੇਕ ਲਓ। ਇਸ ਤਰ੍ਹਾਂ ਕਰਨ ਨਾਲ ਅੱਖਾਂ  ਰਹਿੰਦੀਆਂ ਹਨ, ਤੇ ਅੱਖਾਂ ਦੀ ਥਕਾਵਟ ਅਤੇ ਤਣਾਅ ਵੀ ਘੱਟ ਹੁੰਦਾ ਹੈ।

4.ਆਪਣੇ ਆਪ ਨੂੰ ਹਾਈਡਰੇਟਿਡ ਰੱਖੋ।

ਆਮਤੌਰ ਤੇ ਪਾਣੀ ਸਰੀਰ ਦੀਆਂ ਸਾਰੀਆਂ ਗੰਦਗੀਆਂ ਨੂੰ ਬਾਹਰ ਕੱਢਦਾ ਹੈ। ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣ ਲਈ, ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਆਪਣੀਆਂ ਅੱਖਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਵੀ ਹਾਈਡ੍ਰੇਟਿਡ ਰਹਿਣਾ ਜ਼ਰੂਰੀ ਹੈ। ਆਪਣੇ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਲਈ ਘਟੋ ਘੱਟ ਦਿਨ ਵਿੱਚ 2 ਲੀਟਰ ਪਾਣੀ ਨੂੰ ਪੀਓ। ਹਾਲਾਂਕਿ ਤੁਸੀਂ ਪਾਣੀ ਦੇ ਨਾਲ ਨਾਲ, ਨਾਰੀਅਲ ਪਾਣੀ, ਸੂਪ, ਜੂਸ ਅਤੇ ਹਰਬਲ ਚਾਹ ਦਾ ਵੀ ਸੇਵਨ ਕਰ ਸਕਦੇ ਹੋਂ। ਪਰ ਚਾਹ ਅਤੇ ਕੌਫੀ ਦੇ ਜ਼ਿਆਦਾ ਸੇਵਨ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ।  ਇਸਦਾ ਜ਼ਿਆਦਾ ਸੇਵਨ ਸਿਹਤ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। 

  1. ਸਿਗਰਟਨੋਸ਼ੀ ਤੋਂ ਆਪਣਾ ਬਚਾਵ ਕਰੋ। 
See also  आंखों में लाल धब्बों के कारणों को नज़रअंदाज़ करना कैसे पड़ सकता है महंगा !

ਆਮਤੌਰ ਤੇ ਸਿਗਰਟਨੋਸ਼ੀ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਸਿਗਰਟਨੋਸ਼ੀ ਸਰੀਰ ਵਿੱਚ ਕਈ ਤਰ੍ਹਾਂ ਦੀਆ ਸਮੱਸਿਆਵਾਂ ਨੂੰ ਪੈਦਾ ਕਰ ਦਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਸਿਗਰਟਨੋਸ਼ੀ ਦਾ ਸਾਡੀਆਂ ਅੱਖਾਂ ਦੇ ਉੱਪਰ ਵੀ ਸਿੱਧਾ ਅਸਰ ਪੈਂਦਾ ਹੈ। ਇਸਦੇ ਨਾਲ ਹੀ ਸਿਗਰਟਨੋਸ਼ੀ ਅੱਖਾਂ ਦੀਆਂ ਕਈ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਆਪਣੀਆਂ ਕਾਹਨ ਨੂੰ ਸੇਹਤਮੰਦ ਰੱਖਣ ਦੇ ਲਈ ਸਿਗਰਟਨੋਸ਼ੀ ਤੋਂ ਆਪਣਾ ਬਚਾਵ ਕਰਨ ਦੀ ਲੋੜ ਹੁੰਦੀ ਹੈ। ਇਸਦੇ ਨਾਲ ਹੀ ਤੁਹਨੂੰ ਸ਼ਰਾਬ ਦੇ ਸੇਵਨ ਤੋਂ ਵੀ, ਆਪਣਾ ਬਚਾਵ ਕਰਨਾ ਚਾਹੀਦਾ ਹੈ। 

  1. ਅੱਖਾਂ ਦੀਆਂ ਕਸਰਤਾਂ 

ਆਪਣੀ ਚੰਗੀ ਨਜ਼ਰ ਨੂੰ ਬਣਾ ਕੇ ਰੱਖਣ ਦੇ ਲਈ ਅੱਖਾਂ ਦੀਆਂ ਕਸਰਤਾਂ ਨੂੰ ਕਰਨਾ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਦੂਰ ਦੇ ਦ੍ਰਿਸ਼ਾ ਨੂੰ ਦੇਖਣ ਵਾਸਤੇ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਬਹੁਤ ਜਰੂਰੀ ਹੁੰਦਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਜਿਹੜੇ ਬੱਚੇ 2 ਘੰਟੇ ਬਾਹਰ ਖੇਡਦੇ ਹਨ ਅਤੇ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ, ਆਮ ਤੌਰ ਤੇ ਮਾਇਓਪੀਆ ਜਾਂ ਕਮਜ਼ੋਰ ਨਜ਼ਰ ਦਾ ਖ਼ਤਰਾ ਉਹਨਾਂ ਦੇ ਵਿੱਚ ਬਹੁਤ ਘੱਟ ਹੁੰਦਾ ਹੈ। ਇਸਤੋਂ ਇਲਾਵਾ ਪੈਨਸਿਲ ਪੁਸ਼ਅੱਪ ਵਰਗੀਆਂ ਅੱਖਾਂ ਦੀਆਂ ਕਸਰਤਾਂ ਖ਼ਾਸ ਤੌਰ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾ ਸਕਦੀਆਂ ਹਨ ਅਤੇ ਇਹ ਵਿਅਕਤੀ ਦੀ ਉਮਰ ਦੇ ਨਾਲ-ਨਾਲ ਨਜ਼ਰ ਨੂੰ ਵਿਗੜਨ ਤੋਂ ਵੀ ਰੋਕ ਸਕਦੀਆਂ ਹਨ।

See also  What are the reasons behind eye fatigue? How should you prevent it?

ਡਾਕਟਰ ਦੀ ਸਲਾਹ 

ਜੇਕਰ 30 ਸਾਲ ਤੋਂ ਬਾਅਦ ਤੁਹਾਨੂੰ ਆਪਣੀਆਂ ਅੱਖਾਂ ਕਮਜ਼ੋਰ ਲੱਗਦੀਆਂ ਹਨ ਤੇ ਕੁੱਝ ਵੀ ਦੇਖਣ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸਦੇ ਨਾਲ ਹੀ 30 ਸਾਲ ਤੋਂ ਬਾਅਦ ਆਪਣੀਆਂ ਅੱਖਾਂ ਦੀ ਦੇਖਭਾਲ ਕਰਨ ਦੇ ਲਈ, ਤੁਹਾਨੂੰ ਨਿਯਮਿਤ ਤੌਰ ‘ਤੇ  ਡਾਕਟਰ ਤੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। 

ਸਿੱਟਾ : ਅੱਖਾਂ ਸਾਡੀ ਜਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹਨਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੁੰਦਾ ਹੈ। ਖਾਣ ਪੀਣ ਦੀਆ ਗਲਤ ਆਦਤਾਂ ਅਤੇ ਆਪਣਾ ਜ਼ਿਆਦਾ ਸਮਾਂ ਸਕਰੀਨ ਤੇ ਬਿਤਾਉਣ ਨਾਲ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ। ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਤੁਸੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ, ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨਾ, ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਣ ਤੇ ਤੁਸੀਂ 20-20-20 ਨਿਯਮ ਦੀ ਪਾਲਣਾ ਕਰਨਾ ਅਤੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਆਦਿ ਇਹਨਾਂ ਤਰੀਕਿਆਂ ਨੂੰ ਆਪਣਾ ਸਕਦੇ ਹੋਂ। ਅੱਖਾਂ ਦੀ ਸਮੱਸਿਆ ਹੋਣ ਤੇ ਡਾਕਟਰ ਨਾਲ ਸੰਪਰਕ ਕਰਨਾ ਇੱਕ ਚੰਗਾ ਵਿਕੱਲਪ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅੱਖਾਂ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤੇ ਉਹ ਗੰਭੀਰ ਹੋ ਗਈ ਹੈ ਅਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਮਿੱਤਰਾ ਆਈ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਲੈ ਸਕਦੇ ਹੋਂ।

Share :

Getting In Touch Is Easy

    Categories

    • Astigmatism
    • blurry vision
    • Cataract Surgery
    • Contoura Vision
    • Corneal Transplant
    • Diabetic Retinopathy
    • Dilated pupils
    • Dry eyes
    • Epiphora (Watery Eyes)
    • eye care
    • Eye Discharge
    • Eye examination
    • Eye Flu
    • Eye Hospital
    • Eye Specialist
    • Eye Surgery
    • eye twitching-
    • Eyelid Surgery
    • eyesight
    • glasses
    • Glaucoma
    • Hindi
    • Keratoconus
    • Laser Eye Surgery
    • Laser Specs Removal Surgery
    • Lasik surgeon
    • LASIK surgery
    • Lazy Eye
    • Macular Edema
    • Myopia
    • Nearsightedness
    • Oculoplastic Surgery
    • Ophthalmologist
    • Papilledema
    • Patient Testimonials
    • Photokeratitis
    • Pink Eye Treatment
    • Red eyes
    • Refractive Surgeries
    • Retinal Detachment
    • Squint Eye
    • Symptoms of Glaucoma
    • Teary Eyes
    • Uncategorized
    • Vitreoretinal Surgery

    Recent Posts

    • Retinal Detachment Warning Signs: What are the Immediate Steps to Take October 10, 2026
    • (no title) September 30, 2026
    • Dry Eye or Eye Allergy? How Itching, Burning, and Watering Can Point in Different Directions September 23, 2026
    • How Does Dry Eye Contribute To Corneal Abrasions? August 27, 2026
    • How can you choose the right vision correction for your eyes? August 24, 2026

    News & Events

    Popular Post

    Retinal Detachment Warning Signs: What are the Immediate Steps to Take
    October 10, 2026 48 Views

    Retinal Detachment Warning Signs: What are the Immediate Steps to Take

    Read More
    September 30, 2026 148 Views

    Read More
    Dry Eye or Eye Allergy? How Itching, Burning, and Watering Can Point in Different Directions
    September 23, 2026 334 Views

    Dry Eye or Eye Allergy? How Itching, Burning, and Watering Can Point in Different Directions

    Read More
    telephone-1
    telephone-1
    Footer Logo
    • Phone: 01824-356072 , TPA: 01824-357551
    • Reception: 98888-18840 , Appointment: 95011-16997
    • mitraeyehospital@gmail.com
    • Patel Nagar, Hargobind Nagar, Phagwara, Punjab 144401
    • Total Site Visits: 1353075

    Our Services

    • Blade Free Cataract Surgery in Phagwara
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management

    Quick Link

    • About Us
    • Blog
    • Videos
    • FAQ’s
    • Gallery
    • Medical Tourism
    • Contact Us
    • Book An Appointment
    Locations
    • Best Eye Hospital in Jalandhar
    • Best Eye Hospital in Srinagar
    • Best Eye Hospital in Ludhiana
    • Best Eye Hospital Near Shankot
    • Best Eye Hospital Near Malsian
    • Best Eye Hospital Near Nawanshahr
    • Best Eye Hospital Near Noormehal
    • Best Eye Hospital Near Nakodar

    Opening Hours

    • Monday: 9:30am to 6pm
    • Tuesday: 9:30am to 6pm
    • Wednesday: 9:30am to 6pm
    • Thursday: 9:30am to 6pm
    • Friday: 9:30am to 6pm
    • Saturday: 9:30am to 6pm
    • Sunday:9:30am to 2pm

    Subscribe Our Newsletters & Stay Update

    Check your inbox or spam folder to confirm your subscription.

    ©2021 All rights reserved by Mitra Eye Hospital Designed & Developed By Flymedia Technology
    Cashless Treatment
    Tie-up with LPU