386 Views

Categories
ਬੁਢਾਪੇ ਤੱਕ ਕਮਜ਼ੋਰ ਨਹੀਂ ਹੋਣਗੀਆਂ ਅੱਖਾਂ 30 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕਰ ਦਿਓ ਇਹ 6 ਕੰਮ
ਬੁਢਾਪਾ ਕੁਦਰਤ ਦਾ ਨਿਯਮ ਹੈ। ਜਿਵੇਂ -ਜਿਵੇਂ ਤੁਹਾਡੀ ਉੱਮਰ ਵਧਦੀ ਹੈ, ਸਰੀਰ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ, ਖ਼ਾਸ ਕਰਕੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜ਼ਿਆਦਾਤਰ ਸਕ੍ਰੀਨ ‘ਤੇ ਲੰਬਾ ਸਮਾਂ ਬਿਤਾਉਂਦੇ ਹਨ। ਜਿਸਦੇ ਕਾਰਣ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ ਅਤੇ ਅੱਖਾਂ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾਤਰ ਅੱਖਾਂ ਦੀਆਂ ਸਮੱਸਿਆਵਾਂ ਸਕ੍ਰੀਨ ‘ਤੇ ਸਮਾਂ ਬਿਤਾਉਣਾ, ਪੌਸ਼ਟਿਕ ਤੱਤਾਂ ਦੀ ਘਾਟ, ਮਾੜੀ ਜੀਵਨ ਸ਼ੈਲੀ ਅਤੇ ਘੱਟ ਰੋਸ਼ਨੀ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਆਦਿ ਦੇ ਕਾਰਣ ਹੁੰਦੀਆਂ ਹਨ।
ਹਾਲਾਂਕਿ ਜੇਕਰ ਵਿਅਕਤੀ 30 ਸਾਲ ਦੀ ਉਮਰ ਤੋਂ ਬਾਅਦ ਆਪਣੀਆਂ ਅੱਖਾਂ ਦੀ ਦੇਖਭਾਲ ਨਹੀਂ ਕਰਦਾ, ਤਾਂ ਉਸਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੀ ਅਤੇ ਭਵਿੱਖ ਵਿੱਚ ਉਸਦੀਆਂ ਅੱਖਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਆਓ ਇਸ ਲੇਖ ਦੁਆਰਾ ਜਾਣਕਾਰੀ ਲੈਂਦੇ ਹਾਂ ਕਿ 30 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ।
ਅੱਖਾਂ ਨੂੰ ਸਿਹਤਮੰਦ ਰੱਖਣ ਲਈ 6 ਤਰੀਕੇ
- ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਓ
ਵਿਅਕਤੀ ਨੂੰ 30 ਸਾਲ ਦੀ ਉਮਰ ਤੋਂ ਬਾਅਦ ਆਪਣੀ ਅੱਖਾਂ ਦੀ ਰੌਸ਼ਨੀ ਨੂੰ ਬਣਾਈ ਰੱਖਣ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਇਸ ਦੌਰਾਨ ਵਿਅਕਤੀ ਨੂੰ ਫ਼ਲ, ਸਬਜ਼ੀਆਂ ਅਤੇ ਓਮੇਗਾ-3 ਫੈਟੀ ਐਸਿਡ ਦੇ ਨਾਲ ਭਰਪੂਰ ਸੰਤੁਲਿਤ ਖ਼ੁਰਾਖਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਨਿਯਮਿਤ ਤੌਰ ‘ਤੇ ਕਸਰਤ ਅਤੇ ਸੈਰ ਵੀ ਕਰ ਸਕਦੇ ਹੋਂ।
- ਐਨਕਾਂ ਦੀ ਵਰਤੋਂ ਕਰੋ
ਆਮ ਤੋਰ ਤੇ ਅੱਖਾਂ ਦੀਆਂ ਸਮੱਸਿਆਵਾਂ ਜ਼ਿਆਦਾਤਰ ਇਹਨਾਂ ਦੀ ਦੇਖਭਾਲ ਨਾ ਕਰਨ ਤੇ ਹੁੰਦੀ ਹੈ। ਆਪਣੀਆਂ ਅੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਇਹਨਾਂ ਨੂੰ ਸਿਹਤਮੰਦ ਰੱਖਣ ਦੇ ਲਈ ਤੁਸੀਂ ਐਨਕਾਂ ਦੀ ਵਰਤੋਂ ਕਰ ਸਕਦੇ ਹੋਂ। ਅੱਖਾਂ ਨੂੰ ਧੂਲ ਮਿੱਟੀ ਅਤੇ ਹਵਾ ਵਿੱਚ ਮੌਜੂਦ ਹਾਨੀਕਾਰਕ ਕਣਾਂ ਤੋਂ ਬਚਾਉਣ ਲਈ ਐਨਕਾਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਜਦੋਂ ਵੀ ਤੁਸੀਂ ਧੁੱਪ ਵਿੱਚੋਂ ਬਾਹਰ ਨਿਕਲਦੇ ਹੋਂ, ਤਾਂ ਤੁਹਾਨੂੰ ਯੂਵੀ ਸੁਰੱਖਿਅਤ ਐਨਕਾਂ ਨੂੰ ਪਾਉਣਾ ਚਾਹੀਦਾ ਹੈ। ਇਸਤੋਂ ਇਲਾਵਾ ਤੁਹਾਨੂੰ ਸਕ੍ਰੀਨ ਸਮੇਂ ਦੇ ਦੌਰਾਨ ਚੰਗੀ ਕੁਆਲਿਟੀ ਦੀਆਂ ਐਨਕਾਂ ਨੂੰ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਬਿਲਕੁਲ ਵੀ ਕਮਜ਼ੋਰ ਨਹੀਂ ਹੋਵੇਗੀ
- ਤੁਸੀਂ 20-20-20 ਨਿਯਮ ਦੀ ਪਾਲਣਾ ਕਰੋ
ਅੱਜ ਦੇ ਸਮੇਂ ਵਿੱਚ ਸਾਰੀਆਂ ਚੀਜਾਂ ਇਲੈਕਟ੍ਰਾਨਿਕ ਹੋ ਗਈਆਂ ਹਨ, ਤੇ ਜ਼ਿਆਦਾਤਰ ਲੋਕ ਆਪਣਾ ਸਾਰਾ ਸਮਾਂ ਇਹਨਾਂ ਇਲੈਕਟ੍ਰਾਨਿਕ ਚੀਜਾਂ ਦੇ ਉੱਪਰ ਹੀ ਬਿਤਾਉਂਦੇ ਹਨ, ਜਿਵੇਂ ਕਿ ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਫੋਨ ਆਦਿ। ਇਸਦੇ ਨਾਲ ਹੀ ਇਹ ਕੰਮ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ ਹਨ। ਤੁਹਾਨੂੰ ਦੱਸ ਦਈਏ ਕਿ ਅਜਿਹੀ ਸਥਿਤੀ ਵਿੱਚ, ਅੱਖਾਂ ਇਨ੍ਹਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਇਸਦੇ ਨਾਲ ਹੀ ਨੀਲੀ ਰੋਸ਼ਨੀ ਤੋਂ ਆਪਣਾ ਬਚਾਵ ਕਰਨ ਦੇ ਲਈ ਤੁਸੀਂ ਹਰ 20 ਮਿੰਟਾਂ ਵਿੱਚ, 20 ਫੁੱਟ ਦੂਰ ਕਿਸੇ ਵੀ ਚੀਜ ਨੂੰ ਦੇਖਣ ਦੇ ਲਈ ਘਟੋ ਘੱਟ 20 ਸਕਿੰਟ ਦਾ ਬ੍ਰੇਕ ਲਓ। ਇਸ ਤਰ੍ਹਾਂ ਕਰਨ ਨਾਲ ਅੱਖਾਂ ਰਹਿੰਦੀਆਂ ਹਨ, ਤੇ ਅੱਖਾਂ ਦੀ ਥਕਾਵਟ ਅਤੇ ਤਣਾਅ ਵੀ ਘੱਟ ਹੁੰਦਾ ਹੈ।
4.ਆਪਣੇ ਆਪ ਨੂੰ ਹਾਈਡਰੇਟਿਡ ਰੱਖੋ।
ਆਮਤੌਰ ਤੇ ਪਾਣੀ ਸਰੀਰ ਦੀਆਂ ਸਾਰੀਆਂ ਗੰਦਗੀਆਂ ਨੂੰ ਬਾਹਰ ਕੱਢਦਾ ਹੈ। ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣ ਲਈ, ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਆਪਣੀਆਂ ਅੱਖਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਵੀ ਹਾਈਡ੍ਰੇਟਿਡ ਰਹਿਣਾ ਜ਼ਰੂਰੀ ਹੈ। ਆਪਣੇ ਸਰੀਰ ਨੂੰ ਹਾਈਡ੍ਰੇਟਿਡ ਰੱਖਣ ਲਈ ਘਟੋ ਘੱਟ ਦਿਨ ਵਿੱਚ 2 ਲੀਟਰ ਪਾਣੀ ਨੂੰ ਪੀਓ। ਹਾਲਾਂਕਿ ਤੁਸੀਂ ਪਾਣੀ ਦੇ ਨਾਲ ਨਾਲ, ਨਾਰੀਅਲ ਪਾਣੀ, ਸੂਪ, ਜੂਸ ਅਤੇ ਹਰਬਲ ਚਾਹ ਦਾ ਵੀ ਸੇਵਨ ਕਰ ਸਕਦੇ ਹੋਂ। ਪਰ ਚਾਹ ਅਤੇ ਕੌਫੀ ਦੇ ਜ਼ਿਆਦਾ ਸੇਵਨ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ। ਇਸਦਾ ਜ਼ਿਆਦਾ ਸੇਵਨ ਸਿਹਤ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ।
- ਸਿਗਰਟਨੋਸ਼ੀ ਤੋਂ ਆਪਣਾ ਬਚਾਵ ਕਰੋ।
ਆਮਤੌਰ ਤੇ ਸਿਗਰਟਨੋਸ਼ੀ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਸਿਗਰਟਨੋਸ਼ੀ ਸਰੀਰ ਵਿੱਚ ਕਈ ਤਰ੍ਹਾਂ ਦੀਆ ਸਮੱਸਿਆਵਾਂ ਨੂੰ ਪੈਦਾ ਕਰ ਦਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਸਿਗਰਟਨੋਸ਼ੀ ਦਾ ਸਾਡੀਆਂ ਅੱਖਾਂ ਦੇ ਉੱਪਰ ਵੀ ਸਿੱਧਾ ਅਸਰ ਪੈਂਦਾ ਹੈ। ਇਸਦੇ ਨਾਲ ਹੀ ਸਿਗਰਟਨੋਸ਼ੀ ਅੱਖਾਂ ਦੀਆਂ ਕਈ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਆਪਣੀਆਂ ਕਾਹਨ ਨੂੰ ਸੇਹਤਮੰਦ ਰੱਖਣ ਦੇ ਲਈ ਸਿਗਰਟਨੋਸ਼ੀ ਤੋਂ ਆਪਣਾ ਬਚਾਵ ਕਰਨ ਦੀ ਲੋੜ ਹੁੰਦੀ ਹੈ। ਇਸਦੇ ਨਾਲ ਹੀ ਤੁਹਨੂੰ ਸ਼ਰਾਬ ਦੇ ਸੇਵਨ ਤੋਂ ਵੀ, ਆਪਣਾ ਬਚਾਵ ਕਰਨਾ ਚਾਹੀਦਾ ਹੈ।
- ਅੱਖਾਂ ਦੀਆਂ ਕਸਰਤਾਂ
ਆਪਣੀ ਚੰਗੀ ਨਜ਼ਰ ਨੂੰ ਬਣਾ ਕੇ ਰੱਖਣ ਦੇ ਲਈ ਅੱਖਾਂ ਦੀਆਂ ਕਸਰਤਾਂ ਨੂੰ ਕਰਨਾ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਦੂਰ ਦੇ ਦ੍ਰਿਸ਼ਾ ਨੂੰ ਦੇਖਣ ਵਾਸਤੇ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਬਹੁਤ ਜਰੂਰੀ ਹੁੰਦਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਜਿਹੜੇ ਬੱਚੇ 2 ਘੰਟੇ ਬਾਹਰ ਖੇਡਦੇ ਹਨ ਅਤੇ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ, ਆਮ ਤੌਰ ਤੇ ਮਾਇਓਪੀਆ ਜਾਂ ਕਮਜ਼ੋਰ ਨਜ਼ਰ ਦਾ ਖ਼ਤਰਾ ਉਹਨਾਂ ਦੇ ਵਿੱਚ ਬਹੁਤ ਘੱਟ ਹੁੰਦਾ ਹੈ। ਇਸਤੋਂ ਇਲਾਵਾ ਪੈਨਸਿਲ ਪੁਸ਼ਅੱਪ ਵਰਗੀਆਂ ਅੱਖਾਂ ਦੀਆਂ ਕਸਰਤਾਂ ਖ਼ਾਸ ਤੌਰ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ ਅਤੇ ਇਹ ਵਿਅਕਤੀ ਦੀ ਉਮਰ ਦੇ ਨਾਲ-ਨਾਲ ਨਜ਼ਰ ਨੂੰ ਵਿਗੜਨ ਤੋਂ ਵੀ ਰੋਕ ਸਕਦੀਆਂ ਹਨ।
ਡਾਕਟਰ ਦੀ ਸਲਾਹ
ਜੇਕਰ 30 ਸਾਲ ਤੋਂ ਬਾਅਦ ਤੁਹਾਨੂੰ ਆਪਣੀਆਂ ਅੱਖਾਂ ਕਮਜ਼ੋਰ ਲੱਗਦੀਆਂ ਹਨ ਤੇ ਕੁੱਝ ਵੀ ਦੇਖਣ ਵਿੱਚ ਮੁਸ਼ਕਿਲ ਆਉਂਦੀ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸਦੇ ਨਾਲ ਹੀ 30 ਸਾਲ ਤੋਂ ਬਾਅਦ ਆਪਣੀਆਂ ਅੱਖਾਂ ਦੀ ਦੇਖਭਾਲ ਕਰਨ ਦੇ ਲਈ, ਤੁਹਾਨੂੰ ਨਿਯਮਿਤ ਤੌਰ ‘ਤੇ ਡਾਕਟਰ ਤੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਸਿੱਟਾ : ਅੱਖਾਂ ਸਾਡੀ ਜਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹਨਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੁੰਦਾ ਹੈ। ਖਾਣ ਪੀਣ ਦੀਆ ਗਲਤ ਆਦਤਾਂ ਅਤੇ ਆਪਣਾ ਜ਼ਿਆਦਾ ਸਮਾਂ ਸਕਰੀਨ ਤੇ ਬਿਤਾਉਣ ਨਾਲ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ। ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਤੁਸੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ, ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨਾ, ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਣ ਤੇ ਤੁਸੀਂ 20-20-20 ਨਿਯਮ ਦੀ ਪਾਲਣਾ ਕਰਨਾ ਅਤੇ ਆਪਣੇ ਆਪ ਨੂੰ ਹਾਈਡਰੇਟਿਡ ਰੱਖਣਾ ਆਦਿ ਇਹਨਾਂ ਤਰੀਕਿਆਂ ਨੂੰ ਆਪਣਾ ਸਕਦੇ ਹੋਂ। ਅੱਖਾਂ ਦੀ ਸਮੱਸਿਆ ਹੋਣ ਤੇ ਡਾਕਟਰ ਨਾਲ ਸੰਪਰਕ ਕਰਨਾ ਇੱਕ ਚੰਗਾ ਵਿਕੱਲਪ ਹੁੰਦਾ ਹੈ। ਜੇਕਰ ਤੁਹਾਨੂੰ ਵੀ ਅੱਖਾਂ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤੇ ਉਹ ਗੰਭੀਰ ਹੋ ਗਈ ਹੈ ਅਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਮਿੱਤਰਾ ਆਈ ਹੌਸਪੀਟਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਲੈ ਸਕਦੇ ਹੋਂ।